ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਮੈਸੇਜ ਭੇਜੋਕਨੈਕਟ ਰਹੋਗਰੁੱਪਾਂ ਵਿੱਚ ਕਨੈਕਟ ਕਰੋਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਕਨੈਕਟ ਰਹੋ

      ਪੂਰੀ ਦੁਨੀਆ ਵਿੱਚ ਮੈਸੇਜ ਅਤੇ ਕਾਲ ਮੁਫ਼ਤ ਵਿੱਚ*।

    • ਗਰੁੱਪਾਂ ਵਿੱਚ ਕਨੈਕਟ ਕਰੋ

      ਗਰੁੱਪ ਮੈਸੇਜਿੰਗ ਨੂੰ ਆਸਾਨ ਬਣਾ ਦਿੱਤਾ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ-ਇਨ ਕਰੋਡਾਊਨਲੋਡ ਕਰੋ

WhatsApp ਮੈਸੇਜਿੰਗ ਗਾਈਡਲਾਈਨਾਂ

ਪਿਛਲੀ ਵਾਰ ਅੱਪਡੇਟ ਕੀਤਾ ਗਿਆ: 16 ਫ਼ਰਵਰੀ 2024

WhatsApp ਸੁਨੇਹੇ ਭੇਜਣ ਅਤੇ ਕਾਲ ਕਰਨ ਦਾ ਇੱਕ ਸਧਾਰਨ, ਸੁਰੱਖਿਅਤ ਅਤੇ ਭਰੋਸੇਯੋਗ ਤਰੀਕਾ ਹੈ। ਕੋਈ ਵੀ, ਇੱਥੋਂ ਤੱਕ ਕਿ WhatsApp ਵੀ, ਤੁਹਾਡੇ ਨਿੱਜੀ ਸੁਨੇਹਿਆਂ ਨੂੰ ਨਹੀਂ ਦੇਖ ਸਕਦਾ ਜੋ ਡਿਫਾਲਟ ਤੌਰ 'ਤੇ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੇ ਹਨ।

ਇਹ ਮੈਸੇਜਿੰਗ ਗਾਈਡਲਾਈਨਾਂ (ਇਹ "ਗਾਈਡਲਾਈਨਾਂ") 1:1 ਚੈਟਾਂ, ਕਾਲਾਂ, ਗਰੁੱਪ ਚੈਟਾਂ, ਅਤੇ ਭਾਈਚਾਰਿਆਂ 'ਤੇ ਲਾਗੂ ਹੁੰਦੀਆਂ ਹਨ। ਸਟੇਟਸ ਅੱਪਡੇਟ ਵੀ ਇਨ੍ਹਾਂ ਗਾਈਡਲਾਈਨਾਂ ਦੇ ਅਧੀਨ ਹਨ।

WhatsApp Messenger ਐਪਲੀਕੇਸ਼ਨ ਦੀ ਵਰਤੋਂ ਸਾਡੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਸੇਵਾ ਦੀਆਂ ਸ਼ਰਤਾਂ ਅਤੇ ਇਨ੍ਹਾਂ ਗਾਈਡਲਾਈਨਾਂ। ਇਨ੍ਹਾਂ ਗਾਈਡਲਾਈਨਾਂ ਤੋਂ ਇਲਾਵਾ, WhatsApp Business ਐਪਲੀਕੇਸ਼ਨ ਅਤੇ WhatsApp Business ਪਲੇਟਫਾਰਮ ਸਮੇਤ ਸਾਡੀਆਂ ਵਪਾਰਕ ਸੇਵਾਵਾਂ ਦੀ ਵਰਤੋਂ WhatsApp ਕਾਰੋਬਾਰੀ ਸੇਵਾ ਦੀਆਂ ਸ਼ਰਤਾਂ ਅਤੇ ਕਾਰੋਬਾਰੀ ਨੀਤੀਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।

WhatsApp 'ਤੇ ਉਪਲਬਧ ਸੀਮਤ ਜਾਣਕਾਰੀ ਦੇ ਆਧਾਰ 'ਤੇ ਜਿਸ ਵਿੱਚ ਮੁੱਢਲਾ ਖਾਤਾ, ਗਰੁੱਪ ਅਤੇ ਭਾਈਚਾਰਕ ਪ੍ਰੋਫ਼ਾਈਲ ਜਾਣਕਾਰੀ ਦੇ ਨਾਲ-ਨਾਲ ਦੂਜੇ ਵਰਤੋਂਕਾਰਾਂ ਦੁਆਰਾ ਰਿਪੋਰਟ ਕੀਤੇ ਸੁਨੇਹਿਆਂ ਸਮੇਤ, WhatsApp ਸਾਡੀਆਂ ਸੇਵਾ ਦੀਆਂ ਸ਼ਰਤਾਂ ਜਾਂ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਦੇ ਵਿਰੁੱਧ ਕਾਰਵਾਈ ਕਰ ਸਕਦਾ ਹੈ। ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਹਮੇਸ਼ਾ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੀਆਂ ਜਾਂਦੀਆਂ ਹਨ।

  • ਗੈਰ-ਕਾਨੂੰਨੀ ਸਮੱਗਰੀ ਸਾਂਝੀ ਨਾ ਕਰੋ ਜਾਂ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਵੋ ਇਸ ਵਿੱਚ ਉਹ ਸਮੱਗਰੀ ਸ਼ਾਮਲ ਹੈ ਜੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੈ ਜਾਂ ਉਨ੍ਹਾਂ ਨੂੰ ਖਤਰੇ ਵਿੱਚ ਪਾਉਂਦੀ ਹੈ (ਬਾਲ ਜਿਨਸੀ ਸ਼ੋਸ਼ਣ ਸਮੱਗਰੀ ਸਮੇਤ) ਜਾਂ ਮਨੋਨੀਤ ਅੱਤਵਾਦੀ ਸੰਗਠਨਾਂ ਜਾਂ ਵਿਅਕਤੀਆਂ ਦਾ ਸਮਰਥਨ ਕਰਦੀ ਹੈ। ਉਸ ਬੌਧਿਕ ਅਧਿਕਾਰ ਵਾਲੀ ਸੰਪਤੀ ਨੂੰ ਸਾਂਝਾ ਨਾ ਕਰੋ ਜਿਸਦੀ ਵਰਤੋਂ ਕਰਨ ਦਾ ਤੁਹਾਨੂੰ ਅਧਿਕਾਰ ਨਹੀਂ ਹੈ। ਹਿੰਸਕ ਅਪਰਾਧਾਂ, ਦੂਜਿਆਂ ਵਿਰੁੱਧ ਹਿੰਸਾ, ਮਨੁੱਖੀ ਤਸਕਰੀ, ਜਾਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਸੰਗਠਿਤ ਜਾਂ ਉਸ ਨਾਲ ਤਾਲਮੇਲ ਨਾ ਕਰੋ।
  • ਮਾੜੇ ਵਤੀਰੇ ਵਿੱਚ ਸ਼ਾਮਲ ਨਾ ਹੋਵੋ। ਇਸ ਵਿੱਚ WhatsApp ਅਖੰਡਤਾ ਸਿਸਟਮਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ, ਦੁਰਵਿਵਹਾਰ ਰਿਪੋਰਟਿੰਗ ਟੂਲ, ਵਰਤੋਂਕਾਰ ਖਾਤਿਆਂ ਨਾਲ ਸਮਝੌਤਾ ਕਰਨਾ, ਡੇਟਾ ਨੂੰ ਸਕ੍ਰੈਪ ਕਰਨਾ, ਜਾਂ WhatsApp ਜਾਂ ਸਾਡੇ ਵਰਤੋਂਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਣਅਧਿਕਾਰਤ ਕਲਾਇੰਟਸ, ਜ਼ਿਆਦਾ ਸੁਨੇਹੇ ਭੇਜਣਾ, ਸਵੈਚਲ ਮੈਸੇਜਿੰਗ, ਆਟੋ-ਡਾਇਲਿੰਗ, ਜਾਂ ਆਟੋਮੇਸ਼ਨ ਦੀ ਵਰਤੋਂ ਕਰਨਾ ਸ਼ਾਮਲ ਹੈ।
  • ਧੋਖਾਧੜੀ ਜਾਂ ਸਪੈਮ ਵਿੱਚ ਸ਼ਾਮਲ ਨਾ ਹੋਵੋ ਇਸ ਵਿੱਚ WhatsApp ਵਰਤੋਂਕਾਰਾਂ ਨਾਲ ਵਾਰ-ਵਾਰ ਅਣਚਾਹੇ ਸੰਪਰਕ, ਅਤੇ ਉਹ ਗਤੀਵਿਧੀ ਸ਼ਾਮਲ ਹੈ ਜੋ ਉਦੇਸ਼ਪੂਰਣ ਧੋਖਾਧੜੀ ਜਾਂ ਕਿਸੇ ਹੋਰ ਦਾ ਭੇਖ ਧਾਰਨ ਕਰਕੇ WhatsApp ਜਾਂ ਸਾਡੇ ਵਰਤੋਂਕਾਰਾਂ ਨਾਲ ਸਕੈਮ ਕਰਦੀ ਹੈ ਜਾਂ ਧੋਖਾ ਦਿੰਦੀ ਹੈ।

ਵਰਤੋਂਕਾਰ ਅਜਿਹੇ WhatsApp ਸੰਪਰਕਾਂ, ਗਰੁੱਪਾਂ, ਭਾਈਚਾਰਿਆਂ, ਸਟੇਟਸ ਅੱਪਡੇਟ, ਜਾਂ ਖਾਸ ਸੁਨੇਹਿਆਂ ਦੀ ਰਿਪੋਰਟ ਕਰ ਸਕਦੇ ਹਨ ਜੋ ਸੰਭਾਵੀ ਤੌਰ 'ਤੇ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਦੇ ਹਨ। ਤੁਸੀਂ WhatsApp 'ਤੇ ਰਿਪੋਰਟ ਕਰਨ ਦੇ ਤਰੀਕੇ ਬਾਰੇ ਇੱਥੇ ਹੋਰ ਜਾਣ ਸਕਦੇ ਹੋ। ਸੰਭਾਵੀ ਬੌਧਿਕ ਸੰਪਤੀ ਉਲੰਘਣਾਵਾਂ ਦੀ ਰਿਪੋਰਟ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਦੇਖੋ।

ਅਸੀਂ ਮੈਸੇਜਿੰਗ ਗਾਈਡਲਾਈਨਾਂ ਨੂੰ ਕਿਵੇਂ ਲਾਗੂ ਕਰਦੇ ਹਾਂ

WhatsApp ਇਨ੍ਹਾਂ ਗਾਈਡਲਾਈਨਾਂ ਦੀਆਂ ਸੰਭਾਵੀ ਉਲੰਘਣਾਵਾਂ ਸੰਬੰਧੀ ਸਾਡੇ ਲਈ ਉਪਲਬਧ ਜਾਣਕਾਰੀ ਦਾ ਪਤਾ ਲਗਾਉਣ ਅਤੇ ਸਮੀਖਿਆ ਕਰਨ ਲਈ ਖਾਤਾ, ਗਰੁੱਪ ਅਤੇ ਭਾਈਚਾਰਕ ਪ੍ਰੋਫ਼ਾਈਲ ਜਾਣਕਾਰੀ ਦੇ ਨਾਲ-ਨਾਲ ਰਿਪੋਰਟ ਕੀਤੇ ਸੁਨੇਹਿਆਂ ਦੀ ਸਮੀਖਿਆ ਕਰਨ ਲਈ ਸਵੈਚਲਿਤ ਪ੍ਰੋਸੈਸਿੰਗ ਤਕਨੀਕਾਂ ਅਤੇ ਮਨੁੱਖੀ ਸਮੀਖਿਆ ਟੀਮਾਂ ਦੋਵਾਂ ਦੀ ਵਰਤੋਂ ਕਰ ਸਕਦਾ ਹੈ।

ਸਵੈਚਲਿਤ ਪ੍ਰਕਿਰਿਆ

ਸਵੈਚਲਿਤ ਡਾਟਾ ਪ੍ਰਕਿਰਿਆ ਸਾਡੀ ਸਮੀਖਿਆ ਪ੍ਰਕਿਰਿਆ ਦਾ ਕੇਂਦਰ ਹੈ ਅਤੇ ਕੁਝ ਖੇਤਰਾਂ ਲਈ ਸਵੈਚਲਿਤ ਫੈਸਲਿਆਂ ਨੂੰ ਆਟੋਮੇਟ ਕਰਦੀ ਹੈ ਜਿੱਥੇ ਖਾਤਾ ਵਿਹਾਰ ਜਾਂ ਰਿਪੋਰਟ ਕੀਤੀ ਸੁਨੇਹਾ ਸਮੱਗਰੀ ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਰੱਖਦੀ ਹੈ।

ਆਟੋਮੇਸ਼ਨ ਸੰਭਾਵੀ ਤੌਰ 'ਤੇ ਉਲੰਘਣ ਕਰਨ ਵਾਲੇ ਖਾਤਿਆਂ, ਗਰੁੱਪਾਂ ਜਾਂ ਭਾਈਚਾਰਿਆਂ ਨੂੰ ਮਨੁੱਖੀ ਸਮੀਖਿਅਕਾਂ ਕੋਲ ਭੇਜਕੇ ਸਮੀਖਿਆਵਾਂ ਨੂੰ ਤਰਜੀਹ ਦੇਣ ਅਤੇ ਤੇਜ਼ ਕਰਨ ਵਿੱਚ ਸਾਡੀ ਮਦਦ ਕਰਦੀ ਹੈ, ਜਿਨ੍ਹਾਂ ਕੋਲ ਸਹੀ ਵਿਸ਼ਾ ਵਸਤੂ ਅਤੇ ਭਾਸ਼ਾ ਦੀ ਮੁਹਾਰਤ ਹੈ, ਇਸ ਲਈ ਸਾਡੀਆਂ ਟੀਮਾਂ ਸਭ ਤੋਂ ਮਹੱਤਵਪੂਰਨ ਮਾਮਲਿਆਂ 'ਤੇ ਧਿਆਨ ਕੇਂਦਰਤ ਕਰ ਸਕਦੀਆਂ ਹਨ।

ਮਨੁੱਖੀ ਸਮੀਖਿਆ ਟੀਮਾਂ

ਜਦੋਂ ਕਿਸੇ ਖਾਤੇ, ਗਰੁੱਪ ਜਾਂ ਭਾਈਚਾਰੇ ਨੂੰ ਹੋਰ ਸਮੀਖਿਆ ਦੀ ਲੋੜ ਹੁੰਦੀ ਹੈ, ਤਾਂ ਸਾਡੇ ਸਵੈਚਲ ਸਿਸਟਮ ਅੰਤਿਮ ਫੈਸਲਾ ਲੈਣ ਲਈ ਇਸਨੂੰ ਮਨੁੱਖੀ ਸਮੀਖਿਆ ਟੀਮ ਨੂੰ ਭੇਜ ਦਿੰਦੇ ਹਨ। ਸਾਡੀਆਂ ਮਨੁੱਖੀ ਸਮੀਖਿਆ ਟੀਮਾਂ ਵਿਸ਼ਵ ਭਰ ਵਿੱਚ ਸਥਿਤ ਹਨ, ਜਿਨ੍ਹਾਂ ਨੂੰ ਸਰਵੋਚ ਸਿਖਲਾਈ ਪ੍ਰਾਪਤ ਹੈ, ਅਤੇ ਆਮ ਤੌਰ 'ਤੇ ਕੁਝ ਨੀਤੀ ਖੇਤਰਾਂ ਅਤੇ ਅਧਿਐਨ ਵਿੱਚ ਮੁਹਾਰਤ ਰੱਖਦੀਆਂ ਹਨ ਅਤੇ ਅਕਾਊਂਟ ਜਾਮਕਾਰੀ ਅਤੇ ਰਿਪੋਰਟ ਕੀਤੇ ਸੁਨੇਹਿਆਂ ਦੀ ਸਮੀਖਿਆ ਕਰਨ ਦੇ ਯੋਗ ਹੁੰਦੀਆਂ ਹਨ। ਨਿੱਜੀ ਸੁਨੇਹੇ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੇ ਜਾਂਦੇ ਹਨ। ਸਾਦੇ ਸਵੈਚਲ ਸਿਸਟਮ ਹਰੇਕ ਫ਼ੈਸਲੇ ਤੋਂ ਸਿੱਖਦੇ ਅਤੇ ਬਿਹਤਰ ਹੁੰਦੇ ਹਨ।

ਸਥਾਨਕ ਕਨੂੰਨ ਉਲੰਘਣਾਵਾਂ

ਜਦੋਂ ਸਰਕਾਰਾਂ ਨੂੰ ਲੱਗਦਾ ਹੈ ਕਿ WhatsApp 'ਤੇ ਖਾਤੇ, ਗਰੁੱਪ ਜਾਂ ਭਾਈਚਾਰੇ ਸਥਾਨਕ ਕਾਨੂੰਨ ਦੀ ਉਲੰਘਣਾ ਕਰਦੇ ਹਨ, ਤਾਂ ਉਹ ਬੇਨਤੀ ਕਰ ਸਕਦੇ ਹਨ ਕਿ ਅਸੀਂ ਸਾਡੇ ਲਈ ਉਪਲਬਧ ਖਾਤਾ ਜਾਣਕਾਰੀ ਦੀ ਸਮੀਖਿਆ ਕਰੀਏ। ਨਿੱਜੀ ਸੁਨੇਹੇ ਅਤੇ ਕਾਲਾਂ ਹਮੇਸ਼ਾ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ ਰੱਖਿਅਤ ਕੀਤੀਆਂ ਜਾਂਦੀਆਂ ਹਨ। ਸਾਨੂੰ WhatsApp ਖਾਤਿਆਂ ਨੂੰ ਪਾਬੰਧ ਕਰਨ ਲਈ ਅਦਾਲਤ ਤੋਂ ਆਦੇਸ਼ ਮਿਲ ਸਕਦਾ ਹੈ। ਅਸੀਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਮੇਸ਼ਾ ਸਰਕਾਰੀ ਬੇਨਤੀ ਦੀ ਜਾਇਜ਼ਤਾ ਅਤੇ ਸੰਪੂਰਨਤਾ ਦਾ ਮੁਲਾਂਕਣ ਕਰਦੇ ਹਾਂ।

ਕਾਰਵਾਈਆਂ ਜੋ ਅਸੀਂ ਕਰ ਸਕਦੇ ਹਾਂ

ਜਦੋਂ ਅਸੀਂ ਗੈਰ-ਕਨੂੰਨੀ ਸਮੱਗਰੀ ਜਾਂ ਸਾਡੀਆਂ ਨਿਯਮਾਂ ਅਤੇ ਨੀਤੀਆਂ ਦੀ ਉਲੰਘਣਾ ਬਾਰੇ ਜਾਣੂ ਹੁੰਦੇ ਹਾਂ, ਤਾਂ ਅਸੀਂ ਸਮੱਗਰੀ ਜਾਂ ਉਲੰਘਣਾ ਦੀ ਪ੍ਰਕਿਰਤੀ 'ਤੇ ਨਿਰਭਰ ਕਰਦੇ ਹੋਏ, ਹੇਠਾਂ ਦਿੱਤੇ ਸਮੇਤ, ਇਹ ਕਾਰਵਾਈ ਕਰ ਸਕਦੇ ਹਾਂ:

  • ਇਨ੍ਹਾਂ ਗਾਈਡਲਾਈਨਾਂ ਦੀ ਉਲੰਘਣਾ ਕਰਨ ਵਾਲੇ ਵਰਤੋਂਕਾਰਾਂ ਨੂੰ ਚੇਤਾਵਨੀ
  • ਸਾਡੀ ਸੇਵਾ 'ਤੇ ਕਿਸੇ ਖਾਤੇ ਨੂੰ ਅਸਥਾਈ ਤੌਰ 'ਤੇ ਜਾਂ ਪੱਕੇ ਤੌਰ 'ਤੇ ਮੁਅੱਤਲ ਕਰਨਾ
  • ਗਰੁੱਪਾਂ ਅਤੇ/ਜਾਂ ਭਾਈਚਾਰਿਆਂ ਵਿੱਚ ਹੋਰ ਗਤੀਵਿਧੀ ਨੂੰ ਰੋਕਣਾ [ਹੋਰ ਜਾਣਕਾਰੀ ਲਈ ਇੱਥੇ ਜਾਓ/ਦੇਖੋ]
  • ਸਾਡੇ ਸਰਵਰਾਂ ਤੋਂ ਉਲੰਘਣਾ ਕਰਨ ਵਾਲੇ ਖਾਤੇ ਜਾਂ ਗਰੁੱਪ ਪ੍ਰੋਫ਼ਾਈਲ ਜਾਣਕਾਰੀ ਨੂੰ ਹਟਾਉਣਾ
  • ਕਿਸੇ ਗਰੁੱਪ ਜਾਂ ਭਾਈਚਾਰੇ ਦੇ ਸੱਦੇ ਲਿੰਕ ਦੀ ਵਰਤੋਂ ਨੂੰ ਰੱਦ ਕਰਨਾ ਜਾਂ ਬਲੌਕ ਕਰਨਾ, ਅਤੇ/ਜਾਂ
  • NCMEC ਅਤੇ/ਜਾਂ ਸਮਰੱਥ ਅਧਿਕਾਰੀਆਂ ਨੂੰ ਬਾਲ ਦੁਰਵਿਹਾਰ ਸਮੱਗਰੀ ਦੀ ਰਿਪੋਰਟ ਕਰਨਾ

ਅਸੀਂ WhatsApp ਦੀਆਂ ਸੇਵਾ ਦੀਆਂ ਸ਼ਰਤਾਂ ਵਿੱਚ ਦਰਸਾਏ ਅਨੁਸਾਰ ਵਧੀਕ ਕਾਰਵਾਈਆਂ ਕਰ ਸਕਦੇ ਹਾਂ।

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ
ਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂ
ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋ
AndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?
ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ